ਸਰਵਣ ਸਿੰਘ ਪੰਧੇਰ ਨੇ 101 ਮਰਜੀਵੜਿਆਂ ਦਾ ਜਥਾ ਬੁਲਾਇਆ ਵਾਪਿਸ
ਸ਼ੰਭੂ ਬਾਰਡਰ, 6 ਦਸੰਬਰ (ਮਨਜੋਤ ਸਿੰਘ) - ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਲੋਂ ਕੀਤੇ ਗਏ ਐਲਾਨ ਤਹਿਤ ਅੱਜ ਦੁਪਹਿਰ 1 ਵਜੇ ਜਦ 101 ਮਰਜੀਵੜਿਆਂ ਦਾ ਜਥਾ ਦਿੱਲੀ ਵੱਲ ਨੂੰ ਵਧਿਆ ਤਾਂ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਵਰ੍ਹਾਉਣੀਆ ਸ਼ੁਰੂ ਕਰ ਦਿੱਤੀਆਂ । ਇਸ ਦੌਰਾਨ ਸੁਰਜੀਤ ਸਿੰਘ ਫੁੱਲ ਸਮੇਤ 7 ਤੋਂ 8 ਕਿਸਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਰਾਜਪੁਰਾ ਦੇ ਵੱਖ-ਵੱਖਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ । ਕਿਸਾਨਾਂ ਵਲੋਂ ਕਰੀਬ 2:30 ਘੰਟੇ ਜੱਦੋ-ਜਹਿਦ ਕੀਤੀ ਗਈ । ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵਲੋਂ 101 ਮਰਜੀਵੜਿਆਂ ਨੂੰ ਵਾਪਸ ਬੁਲਾ ਲਿਆ ਗਿਆ ਹੈ । ਫਿਲਹਾਲ ਅਗਲੀ ਰਣਨੀਤੀ ਦੀ ਉਡੀਕ ਕੀਤੀ ਜਾ ਰਹੀ ਹੈ ।