ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਪਾਕਿ ਆਧਾਰਿਤ ਮਾਡਿਊਲ ਦਾ ਕੀਤਾ ਪਰਦਾਫ਼ਾਸ਼
ਚੰਡੀਗੜ੍ਹ, 6 ਦਸੰਬਰ- ਡੀ.ਜੀ.ਪੀ. ਪੰਜਾਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਵੱਡੀ ਸਫਲਤਾ ਵਿਚ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਪਾਕਿ-ਆਧਾਰਿਤ ਹਰਵਿੰਦਰ ਰਿੰਦਾ ਅਤੇ ਵਿਦੇਸ਼-ਅਧਾਰਤ ਹੈਪੀ ਪਾਸੀਅਨ, ਜੀਵਨ ਫੌਜੀ ਅਤੇ ਹੋਰਾਂ ਦੁਆਰਾ ਸੰਚਾਲਿਤ ਸਰਹੱਦ ਪਾਰ ਅੱਤਵਾਦੀ ਮਾਡਿਊਲ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ ਹੈ, ਜਿਸ ਵਿਚ 4 ਮੁੱਖ ਸੰਚਾਲਕਾਂ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਾਡਿਊਲ ਬਟਾਲਾ ਵਿਚ ਇਕ ਪੁਲਿਸ ਅਧਿਕਾਰੀ ਦੀ ਰਿਹਾਇਸ਼ ’ਤੇ ਹਮਲੇ ਲਈ ਜ਼ਿੰਮੇਵਾਰ ਸੀ ਅਤੇ ਉਸ ਖੇਤਰ ਵਿਚ ਇਕ ਪੁਲਿਸ ਅਦਾਰੇ ’ਤੇ ਵੱਡੇ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ। ਉਨ੍ਹਾਂ ਦੱਸਿਆ ਕਿ ਰਿਕਵਰੀ ਦੌਰਾਨ ਉਨ੍ਹਾਂ ਪਾਸੋਂ 1 ਹੈਂਡ ਗ੍ਰਨੇਡ, 3 ਪਿਸਤੌਲ, ਅਤੇ ਇਕ ਚੀਨੀ ਡਰੋਨ ਵੀ ਬਰਾਮਦ ਕੀਤਾ ਗਿਆ ਹੈ।