JALANDHAR WEATHER

ਉੱਤਰ ਪ੍ਰਦੇਸ਼: ਦਰਖ਼ਤ ਨਾਲ ਟਕਰਾ ਖਾਈ ’ਚ ਡਿੱਗੀ ਕਾਰ, ਛੇ ਦੀ ਮੌਤ

ਲਖਨਊ, 6 ਦਸੰਬਰ- ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਪੀਲੀਭੀਤ-ਟਨਕਪੁਰ ਹਾਈਵੇਅ ’ਤੇ ਨੂਰੀਆ ਥਾਣਾ ਨੇੜੇ ਇਕ ਦਰੱਖਤ ਨਾਲ ਟਕਰਾ ਕੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਇਕ ਖਾਈ ’ਚ ਪਲਟ ਗਈ। ਇਸ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਹੈ। ਚਾਰ ਲੋਕ ਜ਼ਖਮੀ ਹੋਏ ਹਨ। ਹਾਦਸਾ ਰਾਤ ਕਰੀਬ 12 ਵਜੇ ਵਾਪਰਿਆ। ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਖਟੀਮਾ ਨਿਵਾਸੀ ਲੋਕ ਪੀਲੀਭੀਤ ’ਚ ਵਿਆਹ ਸਮਾਗਮ ’ਚ ਆਏ ਹੋਏ ਸਨ। ਇਹ ਲੋਕ ਦੇਰ ਰਾਤ ਵਾਪਸ ਆ ਰਹੇ ਸਨ। ਕਾਰ ਵਿਚ 11 ਲੋਕ ਸਵਾਰ ਸਨ। ਰਾਤ 12 ਵਜੇ ਦੇ ਕਰੀਬ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ। ਕਾਰ ਪਹਿਲਾਂ ਦਰੱਖਤ ਨਾਲ ਟਕਰਾਈ ਅਤੇ ਫਿਰ ਸੜਕ ਤੋਂ ਹੱਟ ਇਕ ਖਾਈ ’ਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜੀ। ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਨੂੰ ਕੱਟ ਕੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਛੇ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ