ਬਿਹਾਰ ਐਮਐਲਸੀ ਉਪ ਚੋਣ : ਇੱਕ ਬੂਥ 'ਤੇ ਹਰ ਪੰਜਵੇਂ ਵੋਟਰ ਦੇ ਪਿਤਾ ਦਾ ਇਕੋ ਨਾਂਅ , ਉੱਠੇ ਗੰਭੀਰ ਸਵਾਲ
ਪਟਨਾ,5 ਦਸੰਬਰ - ਬਿਹਾਰ ਵਿਧਾਨ ਪ੍ਰੀਸ਼ਦ ਲਈ ਤਿਰਹੂਤ ਗ੍ਰੈਜੂਏਟ ਹਲਕੇ 'ਚ ਵੀਰਵਾਰ ਨੂੰ ਹੋਈ ਜ਼ਿਮਨੀ ਚੋਣ 'ਚ ਪੋਲਿੰਗ ਬੂਥ 'ਤੇ ਵੋਟ ਪਾਉਣ ਆਏ ਲਗਭਗ ਹਰ ਪੰਜਵੇਂ ਵੋਟਰ ਦੇ ਪਿਤਾ ਦਾ ਨਾਂਅ ਇਕ ਹੀ ਪਾਇਆ ਗਿਆ ਤਾਂ ਕਈ ਸਵਾਲ ਖੜ੍ਹੇ ਹੋ ਗਏ ਹਨ। ਅਧਿਕਾਰੀਆਂ ਨੇ ਮੰਨਿਆ ਕਿ ਇਹ ਵੋਟਰ ਸੂਚੀ ਵਿਚ 'ਗੜਬੜ ' ਸੀ, ਹਾਲਾਂਕਿ ਇਸ ਦਾ ਹਲਕੇ ਲਈ ਵੋਟਿੰਗ ਪ੍ਰਕਿਰਿਆ 'ਤੇ ਕੋਈ ਅਸਰ ਨਹੀਂ ਪਿਆ। ਜ਼ਿਮਨੀ ਚੋਣ ਵਿਚ 18 ਉਮੀਦਵਾਰ ਮੈਦਾਨ ਵਿਚ ਸਨ।