ਜੰਮੂ-ਕਸ਼ਮੀਰ : 2 ਅੱਤਵਾਦੀ 56 ਰਾਈਫਲਾਂ ਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ
ਜੰਮੂ-ਕਸ਼ਮੀਰ, 5 ਦਸੰਬਰ-2 ਓਵਰ ਗਰਾਊਂਡ ਵਰਕਰ (ਓ.ਜੀ.ਡਬਲਿਊ.) ਅਲਤਾਫ਼ ਅਹਿਮਦ ਲੋਨ, ਵਾਸੀ ਕਚੂਰਾ ਜ਼ਦੂਰਾ ਅਤੇ ਮੰਜ਼ੂਰ ਅਹਿਮਦ ਭੱਟ, ਵਾਸੀ ਨਿਪੋਰਾ, ਮੀਰ ਬਾਜ਼ਾਰ ਨੂੰ ਗ਼ੁਲਾਬ ਬਾਗ ਕਾਜ਼ੀਗੁੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਅਸਲਾ ਬਰਾਮਦ ਹੋਇਆ। ਉਨ੍ਹਾਂ ਦੇ ਖੁਲਾਸੇ 'ਤੇ ਦੋ ਏ.ਕੇ. 56 ਰਾਈਫਲਾਂ, ਚਾਰ ਏ.ਕੇ. ਸੀਰੀਜ਼ ਦੇ ਮੈਗਜ਼ੀਨ ਅਤੇ ਏ.ਕੇ. ਸੀਰੀਜ਼ ਦੇ 79 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਦੋਸ਼ੀ ਪਾਕਿਸਤਾਨੀ ਹੈਂਡਲਰ ਹਮਜ਼ਾ ਭਾਈ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਖੇਤਰ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਪ੍ਰਕਿਰਿਆ ਵਿਚ ਸਨ। ਕੁਲਗਾਮ ਪੁਲਿਸ ਨੇ ਇਹ ਜਾਣਕਾਰੀ ਦਿੱਤੀ।