ਬਰਨਾਲਾ ਦੇ ਧਨੌਲਾ 'ਚ 24 ਸਾਲ ਦੇ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ
ਬਰਨਾਲਾ, 5 ਦਸੰਬਰ-ਬਰਨਾਲਾ ਦੇ ਧਨੌਲਾ ਵਿਚ 24 ਸਾਲ ਦੇ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਮਾਮੂਲੀ ਵਿਵਾਦ ਕਾਰਨ ਇਹ ਹੱਤਿਆ ਕਰ ਦਿੱਤੀ ਗਈ। ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਹ ਹੱਤਿਆ ਵਿਆਹ ਸਮਾਗਮ ਤੋਂ ਬਾਅਦ ਮਾਮੂਲੀ ਵਿਵਾਦ ਕਾਰਨ ਹੋਈ। ਪਿਓ-ਪੁੱਤ ਨੇ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪਰਿਵਾਰ ਦੇ ਬਿਆਨਾਂ ਉਤੇ ਕੇਸ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।