ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਵਲੋਂ ਦੂਜੇ ਦਿਨ ਦੀ ਸੇਵਾ ਸ਼ੁਰੂ
ਅੰਮ੍ਰਿਤਸਰ, 4 ਦਸੰਬਰ (ਜਸਵੰਤ ਸਿੰਘ ਜੱਸ)- ਪੰਜ ਸਿੰਘ ਸਾਹਿਬਾਨ ਵਲੋਂ ਲਾਈ ਤਨਖਾਹ ਦੇ ਸੰਬੰਧ ਵਿਚ ਅੱਜ ਦੂਜੇ ਦਿਨ ਵੀ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪ੍ਰਵੇਸ਼ ਦੁਆਰ ਦੇ ਬਾਹਰ ਸੇਵਾਦਾਰਾਂ ਵਾਲੇ ਨੀਲੇ ਚੋਲੇ ਪਾ ਕੇ ਤੇ ਹੱਥ ਵਿਚ ਬਰਛੇ ਫੜ ਕੇ ਅਤੇ ਗਲ ਵਿਚ ਅਕਾਲ ਤਖਤ ਸਾਹਿਬ ਵਲੋਂ ਪਾਈ ਤਖ਼ਤੀ ਪਾ ਕੇ ਸੇਵਾ ਆਰੰਭ ਕੀਤੀ।