ਲੇਲੇਵਾਲਾ ਗੈਸ ਪਾਈਪਲਾਈਨ ਮੋਰਚੇ ਤੋਂ ਪੁਲਿਸ ਨੇ ਤੜਕਸਾਰ ਚੁੱਕੇ ਕਿਸਾਨ
ਤਲਵੰਡੀ ਸਾਬੋ, (ਬਠਿੰਡਾ) 4 ਦਸੰਬਰ (ਰਣਜੀਤ ਸਿੰਘ ਰਾਜੂ)- ਇਕ ਨਿੱਜੀ ਬਹੁ ਰਾਸ਼ਟਰੀ ਕੰਪਨੀ ਵਲੋਂ ਖੇਤਾਂ ਵਿਚੋਂ ਦੀ ਲੰਘਾਈ ਜਾਣ ਵਾਲੀ ਗੈਸ ਪਾਈਪ ਲਾਈਨ ਦਾ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਭਾਕਿਯੂ (ਉਗਰਾਹਾਂ) ਵਲੋਂ ਨੇੜਲੇ ਪਿੰਡ ਲੇਲੇਵਾਲਾ ’ਚ ਚਲਾਇਆ ਜਾ ਰਿਹਾ ਪੱਕਾ ਮੋਰਚਾ ਅੱਜ ਸਵੇਰੇ ਵੱਡੀ ਗਿਣਤੀ ਪੁਲਿਸ ਵਲੋਂ ਉਖੇੜ ਦਿੱਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕਿਸਾਨ ਆਗੂਆਂ ਅਨੁਸਾਰ ਮੋਰਚੇ ’ਚ ਪੱਕੇ ਬੈਠੇ ਤਿੰਨ ਦਰਜ਼ਨ ਦੇ ਕਰੀਬ ਕਿਸਾਨਾਂ ਨੂੰ ਪੁਲਿਸ ਜ਼ਬਰੀ ਗ੍ਰਿਫਤਾਰ ਕਰਕੇ ਬੱਸਾਂ ਰਾਹੀਂ ਕਿਸੇ ਅਣ-ਦੱਸੀ ਥਾਂ ਲੈ ਗਈ ਹੈ।