ਦਿੱਲੀ ਪਹੁੰਚੇ ਏਕਨਾਥ ਸ਼ਿੰਦੇ, ਮਿਲੇ ਅਮਿਤ ਸ਼ਾਹ ਨੂੰ
ਨਵੀਂ ਦਿੱਲੀ , 28 ਨਵੰਬਰ - ਦਿੱਲੀ ਪਹੁੰਚਣ ਤੋਂ ਬਾਅਦ ਏਕਨਾਥ ਸ਼ਿੰਦੇ ਸਿੱਧੇ ਕ੍ਰਿਸ਼ਨਾ ਮੇਨਨ ਮਾਰਗ 'ਤੇ ਸ਼ਾਹ ਦੀ ਰਿਹਾਇਸ਼ 'ਤੇ ਗਏ। ਉਨ੍ਹਾਂ ਕਿਹਾ ਕਿ ਉਹ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਵਿਚ ਰੁਕਾਵਟ ਨਹੀਂ ਬਣਨਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹ ਵਲੋਂ ਲਏ ਗਏ ਫ਼ੈਸਲਿਆਂ ਦੀ ਪਾਲਣਾ ਕਰਨਗੇ। ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਵੀ ਬੈਠਕ ਵਿਚ ਸ਼ਾਮਿਲ ਹੋ ਰਹੇ ਹਨ।