JALANDHAR WEATHER

ਛਾਪੇਮਾਰੀ ਕਰਨ ਲਈ ਈ.ਡੀ. ਦੀ ਟੀਮ ’ਤੇ ਹਮਲਾ

ਨਵੀਂ ਦਿੱਲੀ, 28 ਨਵੰਬਰ- ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਮਨੀ ਲਾਂਡਰਿੰਗ ਮਾਮਲੇ ’ਚ ਛਾਪੇਮਾਰੀ ਕਰਨ ਲਈ ਰਾਜਧਾਨੀ ਦਿੱਲੀ ਪਹੁੰਚੀ। ਜਿੱਥੇ ਛਾਪੇਮਾਰੀ ਕਰ ਰਹੀ ਈ.ਡੀ. ਦੀ ਟੀਮ ’ਤੇ ਹਮਲਾ ਕੀਤਾ ਗਿਆ। ਈ.ਡੀ. ਦੀ ਟੀਮ ਸਾਈਬਰ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਛਾਪੇਮਾਰੀ ਲਈ ਪਹੁੰਚੀ ਸੀ। ਦਿੱਲੀ ਦੇ ਬਿਜਵਾਸਨ ਇਲਾਕੇ ਵਿਚ ਵਾਪਰੀ ਇਸ ਘਟਨਾ ਸੰਬੰਧੀ ਜਾਂਚ ਏਜੰਸੀ ਨੇ ਪੁਲਿਸ ਕੋਲ ਐਫ਼.ਆਈ.ਆਰ. ਦਰਜ ਕਰਵਾਈ ਹੈ। ਇਹ ਜਾਂਚ ਪੀ.ਪੀ.ਪੀ.ਵਾਈ.ਐਲ. ਸਾਈਬਰ ਐਪ ਧੋਖਾਧੜੀ ਮਾਮਲੇ ਨਾਲ ਸੰਬੰਧਿਤ ਹੈ। ਇਸ ਮਾਮਲੇ ਦੇ ਕਥਿਤ ਦੋਸ਼ੀ ਅਸ਼ੋਕ ਸ਼ਰਮਾ ਅਤੇ ਉਸ ਦੇ ਭਰਾ ਨੇ ਕਥਿਤ ਤੌਰ ’ਤੇ ਈਡੀ ਟੀਮ ’ਤੇ ਹਮਲਾ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ