ਦਿੱਲੀ ’ਚ ਪ੍ਰਦੂਸ਼ਣ: ਸੁਪਰੀਮ ਕੋਰਟ ’ਚ ਅੱਜ ਹੋਵੇਗੀ ਸੁਣਵਾਈ
ਨਵੀਂ ਦਿੱਲੀ, 28 ਨਵੰਬਰ- ਦਿੱਲੀ ਵਿਚ ਪ੍ਰਦੂਸ਼ਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਵੇਗੀ। 25 ਨਵੰਬਰ ਨੂੰ ਪਿਛਲੀ ਸੁਣਵਾਈ ’ਚ ਕੋਰਟ ਨੇ ਕਿਹਾ ਸੀ ਕਿ ਦਿੱਲੀ ’ਚ ਪ੍ਰਦੂਸ਼ਣ ਘੱਟ ਹੋਣ ਤੱਕ ਗ੍ਰੇਪ-4 ਲਾਗੂ ਰਹੇਗਾ। ਨਾਲ ਹੀ ਏਅਰ ਕੁਆਲਿਟੀ ਕਮਿਸ਼ਨ ਨੂੰ ਦੋ ਦਿਨਾਂ ਵਿਚ ਦੱਸਣ ਲਈ ਕਿਹਾ ਗਿਆ ਸੀ ਕਿ ਦਿੱਲੀ ਵਿਚ ਕਿੰਨੀ ਜਲਦੀ ਸਕੂਲ ਖੁੱਲ੍ਹਣਗੇ।