ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ’ਚ ਕੁੱਟਮਾਰ ਨਾਲ ਨੌਜਵਾਨ ਦੀ ਮੌਤ
ਕੋਟ ਈਸੇ ਖਾਂ, (ਮੋਗਾ), 28 ਨਵੰਬਰ (ਗੁਰਮੀਤ ਸਿੰਘ ਖਾਲਸਾ)- ਮੋਗਾ ਦੇ ਕਸਬਾ ਕੋਟ ਈਸੇ ਖਾਂ ਨਜ਼ਦੀਕ ਪਿੰਡ ਚੀਮਾ ਕੋਲ ਇਕ ਗੈਰ ਕਾਨੂੰਨੀ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਕੁਝ ਮਹੀਨੇ ਪਹਿਲਾਂ ਦਾਖਲ ਹੋਏ ਜਗਰਾਉਂ ਦੇ ਨੌਜਵਾਨ ਦੀ ਕੇਂਦਰ ਵਿਚ ਜ਼ਿਆਦਾ ਹੋਈ ਕੁੱਟਮਾਰ ਕਾਰਨ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਸਵੇਰ ਸਮੇਂ ਤੋਂ ਡੀ.ਐਸ.ਪੀ. ਧਰਮਕੋਟ ਰਮਨਦੀਪ ਸਿੰਘ ਤੇ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਅਮਲ ’ਚ ਲਿਆਂਦੀ। ਕੇਂਦਰ ਦੇ ਸੰਚਾਲਕ ਮੌਕੇ ’ਤੋਂ ਫਰਾਰ ਦੱਸੇ ਜਾ ਰਹੇ ਹਨ। ਦੋਸ਼ੀਆਂ ’ਤੇ ਕਾਰਵਾਈ ਨੂੰ ਲੈ ਕੇ ਪਰਿਵਾਰ ਵਲੋਂ ਲਾਸ਼ ਨੂੰ ਲਿਜਾਣ ਤੋਂ ਮਨਾ ਕਰ ਦਿੱਤਾ ਗਿਆ।