ਸਿਫਾਰਸ਼ੀ ਨੌਕਰੀਆਂ ਦੇਣ ਦਾ ਮਾਮਲਾ : ਸੀ.ਜੀ.ਪੀ.ਐਸ.ਸੀ. ਛੱਤੀਸਗੜ੍ਹ ਦਾ ਤਤਕਾਲੀ ਚੇਅਰਮੈਨ ਗ੍ਰਿਫਤਾਰ
ਨਵੀਂ ਦਿੱਲੀ, 18 ਨਵੰਬਰ-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਅੱਜ ਸੀ.ਜੀ.ਪੀ.ਐਸ.ਸੀ. ਛੱਤੀਸਗੜ੍ਹ ਦੇ ਤਤਕਾਲੀ ਚੇਅਰਮੈਨ ਅਤੇ ਬਜਰੰਗ ਪਾਵਰ ਐਂਡ ਇਸਪਾਤ ਲਿਮਟਿਡ, ਰਾਏਪੁਰ ਦੇ ਡਾਇਰੈਕਟਰ ਨੂੰ ਸੀ.ਜੀ.ਪੀ.ਐਸ.ਸੀ. ਪ੍ਰੀਖਿਆ ਵਿਚ ਉਪ ਕੁਲੈਕਟਰਾਂ, ਡੀ.ਐਸ.ਪੀਜ਼ ਅਤੇ ਹੋਰ ਸੀਨੀਅਰਾਂ ਦੇ ਅਹੁਦੇ ਲਈ ਉਮੀਦਵਾਰਾਂ ਦੀ ਚੋਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਛੱਤੀਸਗੜ੍ਹ ਰਾਜ ਵਿਚ ਸਾਲ 2020 ਤੋਂ 2022 ਦੌਰਾਨ ਡਿਪਟੀ ਕੁਲੈਕਟਰ, ਡੀ.ਐਸ.ਪੀ. ਅਤੇ ਹੋਰ ਸੀਨੀਅਰ ਅਹੁਦਿਆਂ 'ਤੇ ਪ੍ਰੀਖਿਆ/ਇੰਟਰਵਿਊ ਵਿਚ ਮੈਰਿਟ ਤੋਂ ਇਲਾਵਾ ਹੋਰ ਕਾਰਕਾਂ ਦੇ ਆਧਾਰ 'ਤੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਚੋਣ ਕਰਨ ਦੇ ਦੋਸ਼ਾਂ ਦੇ ਆਧਾਰ 'ਤੇ ਸੀ.ਬੀ.ਆਈ. ਦੁਆਰਾ ਇਕ ਕੇਸ ਦਰਜ ਕੀਤਾ ਗਿਆ ਸੀ।