ਈ.ਡੀ. ਵਲੋਂ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦੀ ਨਕਦੀ ਜ਼ਬਤ
ਨਵੀਂ ਦਿੱਲੀ, 18 ਨਵੰਬਰ-ਈ.ਡੀ. ਨੇ ਸੈਂਟੀਆਗੋ ਮਾਰਟਿਨ ਅਤੇ ਉਸਦੀ ਇਕਾਈ ਮੈਸਰਜ਼ ਫਿਊਚਰ ਗੇਮਿੰਗ ਐਂਡ ਹੋਟਲ ਖਿਲਾਫ ਜਾਂਚ ਦੇ ਸੰਬੰਧ ਵਿਚ ਪੀ.ਐਮ.ਐਲ.ਏ., 2002 ਦੀਆਂ ਧਾਰਾਵਾਂ ਤਹਿਤ ਤਾਮਿਲਨਾਡੂ, ਪੱਛਮੀ ਬੰਗਾਲ, ਕਰਨਾਟਕ, ਉੱਤਰ ਪ੍ਰਦੇਸ਼, ਮੇਘਾਲਿਆ ਅਤੇ ਪੰਜਾਬ ਰਾਜਾਂ ਵਿਚ 22 ਸਥਾਨਾਂ 'ਤੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਮੁਹਿੰਮਾਂ ਦੌਰਾਨ ਵੱਖ-ਵੱਖ ਅਪਰਾਧਿਕ ਦਸਤਾਵੇਜ਼, ਡਿਜੀਟਲ ਉਪਕਰਣ, 12.41 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਅਤੇ 6.42 ਕਰੋੜ ਰੁਪਏ ਦੀ ਐਫ.ਡੀ.ਆਰ. ਵੀ ਜ਼ਬਤ ਕੀਤੀ ਹੈ।