ਪੰਜਾਬ 'ਚ ਇਨਕਾਊਂਟਰ ਦੌਰਾਨ ਲੁਟੇਰਾ ਗਰੋਹ ਦਾ ਸਰਗਣਾ ਕਾਬੂ - ਡੀ.ਜੀ.ਪੀ. ਪੰਜਾਬ
ਚੰਡੀਗੜ੍ਹ, 17 ਨਵੰਬਰ-ਹਾਈਵੇਅ ਉਤੇ ਲੁਟੇਰੇ ਗਰੋਹ ਦੇ ਸਰਗਣਾ ਸਤਪ੍ਰੀਤ ਸਿੰਘ ਉਰਫ ਸੱਤੀ ਨੂੰ ਪਿੰਡ ਲੇਹਲੀ ਨੇੜੇ ਹੋਈ ਗੋਲੀਬਾਰੀ ਤੋਂ ਬਾਅਦ ਕਾਬੂ ਕੀਤਾ ਹੈ। ਗਰੋਹ ਨੇ ਅੰਬਾਲਾ, ਡੇਰਾ ਬੱਸੀ ਹਾਈਵੇਅ 'ਤੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਪੰਜਾਬ ਅਤੇ ਹਰਿਆਣਾ ਵਿਚ ਕਈ ਲੁੱਟਾਂ-ਖੋਹਾਂ ਵਿਚ ਸ਼ਾਮਿਲ ਸੀ, ਜਿਸ ਵਿਚ 3 ਅਤੇ 10 ਨਵੰਬਰ ਨੂੰ ਦੇਰ ਰਾਤ ਦੀਆਂ ਦੋ ਘਟਨਾਵਾਂ ਸ਼ਾਮਿਲ ਸਨ, ਜਿਥੇ ਨਕਦੀ, ਮੋਬਾਈਲ ਫੋਨ ਅਤੇ ਸੋਨੇ ਦੇ ਗਹਿਣੇ ਖੋਹ ਲਏ ਗਏ ਸਨ। ਰਿਕਵਰੀ ਵਿਚ .32 ਕੈਲੀਬਰ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਮਿਲੇ ਹਨ। ਇਨ੍ਹਾਂ 'ਤੇ ਦੋ ਐਫ.ਆਈ.ਆਰ. ਦਰਜ ਹਨ ਅਤੇ ਉਸਦੇ ਸਾਥੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਜਾਂਚ ਜਾਰੀ ਹੈ।