'ਆਪ' ਦੇ ਮੌਜੂਦਾ ਸਰਪੰਚ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ
ਝਬਾਲ (ਤਰਨਤਾਰਨ), 17 ਨਵੰਬਰ (ਸੁਖਦੇਵ ਸਿੰਘ)-ਥਾਣਾ ਝਬਾਲ ਅਧੀਨ ਆਉਂਦੇ ਪਿੰਡ ਲਾਲੂ ਘੁੰਮਣ ਵਿਖੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ (68 ਸਾਲ) ਪੁੱਤਰ ਗਿਆਨ ਸਿੰਘ ਦੀ ਮੋਟਰਸਾਈਕਲ ਸਵਾਰ ਨਕਾਬਪੋਸ਼ ਨੌਜਵਾਨ ਨੇ ਗੋਲ਼ੀ ਮਾਰ ਕੇ ਹੱਤਿਆਂ ਕਰ ਦਿੱਤੀ। ਜਦੋਂਕਿ ਬੁੱਧ ਸਿੰਘ ਪੁੱਤਰ ਕਲਿਆਣ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ। ਗੌਰਤਲਬ ਹੈ ਕਿ ਸਰਪੰਚ ਪ੍ਰਤਾਪ ਸਿੰਘ ਪਿੰਡ ਵਿਚ ਹੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਵਿਚ ਸ਼ਾਮਿਲ ਹੋਣ ਲਈ ਗਿਆ ਸੀ।