ਪੰਚਾਇਤੀ ਚੋਣਾਂ ਲਈ ਯੋਗ ਉਮੀਦਵਾਰਾਂ ਦੀ ਜਾਣਕਾਰੀ ਲੈਣ ਲਈ ਲੋਕ ਮਾਰ ਰਹੇ ਦਫਤਰਾਂ ਦੇ ਗੇੜੇ
ਹਰਸਾ ਛੀਨਾ, ਰਾਜਾਸਾਂਸੀ 6 ਅਕਤੂਬਰ (ਕੜਿਆਲ, ਖੀਵਾ) - ਅਗਲੇਰੇ ਦਿਨਾਂ ਵਿਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਬਲਾਕ ਹਰਸਾ ਛੀਨਾ ਅਤੇ ਚੋਗਾਵਾਂ ਦੇ ਚੋਣ ਅਧਿਕਾਰੀਆਂ ਵਲੋਂ ਬੀਤੀ ਦੇਰ ਰਾਤ ਤੱਕ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਗਈ ਅਤੇ ਕਿਹਾ ਗਿਆ ਕਿ ਦੇਰ ਰਾਤ ਤੱਕ ਯੋਗ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਜਾਣਗੀਆਂ, ਪਰ ਅੱਜ ਦਿਨ ਦੇ 10 ਵਜੇ ਤੱਕ ਵੀ ਚੋਣ ਅਧਿਕਾਰੀਆਂ ਵਲੋਂ ਕੋਈ ਵੀ ਸੂਚੀ ਜਾਰੀ ਨਹੀਂ ਕੀਤੀ ਗਈ । ਚੋਣ ਲੜ ਰਹੇ ਉਮੀਦਵਾਰ ਜਿਥੇ ਦੇਰ ਰਾਤ ਤੱਕ ਪੜਤਾਲ ਕੇਂਦਰਾਂ ਦੇ ਬਾਹਰ ਬੈਠੇ ਰਹੇ ਉਥੇ ਹੀ ਉਹ ਆਪਣੇ ਨਾਮਜ਼ਦਗੀ ਪੱਤਰਾਂ ਦੀ ਜਾਣਕਾਰੀ ਲਈ ਸੰਬੰਧਿਤ ਦਫਤਰਾਂ ਵਿਚ ਸਵੇਰ ਤੋਂ ਹੀ ਗੇੜੇ ਮਾਰਦੇ ਦਿਖਾਈ ਦਿੱਤੇ।