ਜਿੰਮ ਲਗਾ ਕੇ ਪਰਤ ਰਹੇ ਦੋ ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ
ਚੇਤਨਪੁਰਾ, (ਅੰਮ੍ਰਿਤਸਰ), 12 ਨਵੰਬਰ (ਸ਼ਰਨਜੀਤ ਸਿੰਘ ਗਿੱਲ) - ਜ਼ਿਲ੍ਹਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਪੈਂਦੇ ਪਿੰਡ ਲਸ਼ਕਰੀ ਨੰਗਲ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸਮਰੱਥ (17) ਪੁੱਤਰ ਰਸ਼ਪਾਲ ਸਿੰਘ ਅਤੇ ਲਵਪ੍ਰੀਤ ਸਿੰਘ (19) ਪੁੱਤਰ ਹਰਵਿੰਦਰ ਸਿੰਘ ਜੋ ਕਿ ਨੇੜਲੇ ਕਸਬਾ ਫਤਿਹਗੜ ਚੂੜੀਆਂ ਤੋਂ ਜਿੰਮ ਲਗਾ ਕੇ ਵਾਪਸ ਆਪਣੇ ਪਿੰਡ ਲਸ਼ਕਰੀ ਨੰਗਲ ਨੂੰ ਆ ਰਹੇ ਸਨ ਕਿ ਪਿੰਡ ਹਰਦੋਪੁਤਲੀ ਨੇੜੇ ਪਹੁੰਚਣ ’ਤੇ ਇਨ੍ਹਾਂ ਦੀ ਸਕੂਟਰੀ ਦਰੱਖਤ ਵਿਚ ਵੱਜਣ ਕਾਰਨ ਉਕਤ ਦੋਵਾਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਕਤ ਦੋਵਾਂ ਨੌਜਵਾਨਾਂ ਦੀ ਮੌਤ ਨਾਲ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।