JALANDHAR WEATHER

ਮਾਣਯੋਗ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਦੀ ਝਾੜ ਝੰਬ ਡਾ. ਹਮਦਰਦ ਦੀ ਸੱਚਾਈ ਤੇ ਇਮਾਨਦਾਰੀ ਦੀ ਜਿੱਤ - ਜਥੇ. ਤਲਵੰਡੀ

ਗੁਰੂਸਰ ਸੁਧਾਰ, 16 ਜੁਲਾਈ (ਜਗਪਾਲ ਸਿੰਘ ਸਿਵੀਆਂ)-ਸੀ.ਐਮ. ਪੰਜਾਬ ਵਲੋਂ ਨਿੱਜੀ ਕਿੜ ਕੱਢਦਿਆਂ 'ਅਜੀਤ' ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਖਿਲਾਫ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਲੈ ਕੇ ਸੂਬੇ ਦੀ ਵਿਜੀਲੈਂਸ ਰਾਹੀਂ ਦਰਜ ਮਾਮਲੇ ਦੀ ਜਾਂਚ 'ਚ ਡਾ. ਹਮਦਰਦ ਜੀ ਨੂੰ ਮਾਣਯੋਗ ਹਾਈਕੋਰਟ ਵਲੋਂ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ, ਜਿਸ ਖ਼ਿਲਾਫ਼ ਚੁਣੌਤੀ ਦੇਣ ਪੁੱਜੀ ਪੰਜਾਬ ਦੀ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਪੁੱਜਣ ਉਤੇ ਕੋਰਟ ਵਲੋਂ ਇਸ ਮਾਮਲੇ 'ਚ ਸੂਬਾ ਸਰਕਾਰ ਦੀ ਝਾੜ ਝੰਬ ਕਰਦਿਆਂ ਇਸ ਮਾਮਲੇ 'ਚ ਕੋਈ ਵੀ ਫੈਸਲਾ ਕਰਨ ਤੋਂ ਕੋਰੀ ਨਾਂਹ ਕਰਨ ਨਾਲ ਜਿਥੇ ਡਾ. ਹਮਦਰਦ ਦੀ ਸੱਚਾਈ ਤੇ ਇਮਾਨਦਾਰੀ ਦੀ ਜਿੱਤ ਹੋਈ ਹੈ, ਉਥੇ ਹੀ ਸੌੜੀ ਰਾਜਨੀਤੀ ਉਤੇ ਉਤਾਰੂ ਸੂਬਾ ਸਰਕਾਰ ਦੀ ਇਖਲਾਕੀ ਹਾਰ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਸੂਬੇ ਦੇ ਹਰ ਖੇਤਰ 'ਚ ਬੁਰੀ ਤਰ੍ਹਾਂ ਨਾਕਾਮ‌ ਅਤੇ ਧੱਕੇਸ਼ਾਹੀਆਂ ਉਤੇ ਉਤਾਰੂ ਆਪ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਪੰਜਾਬ ਦੇ ਹਰ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਣ ਵਾਲੇ 'ਅਜੀਤ' ਖ਼ਿਲਾਫ਼ ਬਦਲਾਖੋਰੀ ਦੀ ਭਾਵਨਾ ਰੱਖ ਰਹੀ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ਼ ਰਾਜ 'ਚ ਗਰੀਬ ਵਰਗ, ਕਿਸਾਨੀ, ਸਰਕਾਰੀ ਮੁਲਾਜ਼ਮ, ਬੇਰੁਜ਼ਗਾਰ ਨੌਜਵਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਪੰਜਾਬ ਵਿਚ ਨਿੱਤ ਰੋਜ਼ ਦੀ ਕਤਲੇਆਮ, ਲੁੱਟਾਂ-ਖੋਹਾਂ ਹੋਣ ਕਾਰਨ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ ਅਤੇ ਆਮ ਲੋਕ ਡਰੇ ਦਿਖਾਈ ਦੇ ਰਹੇ ਹਨ। ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ 'ਅਜੀਤ' ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਹਮੇਸ਼ਾ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਡੇਰੇ ਹਿੱਤਾਂ ਦੀ ਪਹਿਰੇਦਾਰੀ ਕਰਦਿਆਂ ਅਦਾਰਾ 'ਅਜੀਤ' ਰਾਹੀਂ ਅਨੇਕਾਂ ਸਰਕਾਰੀ ਦਮਨਕਾਰੀ ਨੀਤੀਆਂ ਦਾ ਸਾਹਮਣਾ ਨਿਡਰਤਾ ਨਾਲ ਕਰ ਚੁੱਕੇ ਹਨ ਅਤੇ ਮੌਜੂਦਾ ਆਪ ਸਰਕਾਰ ਦੇ ਇਸ ਬਦਲਾਖੋਰੀ ਵਾਲੇ ਮਾਮਲੇ 'ਚ ਵੀ ਇਕ ਜੁਝਾਰੂ ਜਜ਼ਬੇ ਤਹਿਤ ਸਰਕਾਰੀ ਜਬਰ ਨੂੰ ਸਬਰ ਨਾਲ ਮਾਤ ਦੇਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ