ਤਾਮਿਲਨਾਡੂ ਸਰਕਾਰ ਚੁੱਕੇਗੀ ਪਟਾਕਾ ਫ਼ੈਕਟਰੀ ਹਾਦਸੇ ਦੇ ਪੀੜਤਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ
ਵਿਰੁਧੁਨਗਰ (ਤਾਮਿਲਨਾਡੂ), 11 ਨਵੰਬਰ - ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਘੋਸ਼ਣਾ ਕੀਤੀ ਕਿ ਰਾਜ ਸਰਕਾਰ ਉਨ੍ਹਾਂ ਬੱਚਿਆਂ ਦੇ ਪੂਰੇ ਵਿਦਿਅਕ ਖ਼ਰਚੇ ਉਠਾਵੇਗੀ, ਜਿਨ੍ਹਾਂ ਦੇ ਮਾਤਾ-ਪਿਤਾ, ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਵਿਚ ਕੰਮ ਕਰਦੇ ਸਨ, ਹਾਦਸਿਆਂ ਵਿੱਚ ਜਾਨ ਗੁਆ ਬੈਠੇ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲ ਲਈ 5 ਕਰੋੜ ਰੁਪਏ ਦਾ ਫੰਡ ਅਲਾਟ ਕੀਤਾ ਗਿਆ ਹੈ।