JALANDHAR WEATHER

ਜੰਮੂ ਕਸ਼ਮੀਰ: ਵਿਧਾਨ ਸਭਾ ਵਿਚ ਅੱਜ ਚੌਥੇ ਦਿਨ ਵੀ ਹੰਗਾਮਾ

ਸ੍ਰੀਨਗਰ, 8 ਨਵੰਬਰ- ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਅੱਜ ਚੌਥੇ ਦਿਨ ਵੀ ਕਾਫ਼ੀ ਹੰਗਾਮਾ ਹੋਇਆ। ਅਵਾਮੀ ਇਤੇਹਾਦ ਪਾਰਟੀ ਦੇ ਵਿਧਾਇਕ ਖੁਰਸ਼ੀਦ ਅਹਿਮਦ ਸ਼ੇਖ ਨੇ ਅੱਜ ਫਿਰ ਧਾਰਾ 370 ਦੀ ਬਹਾਲੀ ਨਾਲ ਸੰਬੰਧਿਤ ਪੋਸਟਰ ਲਹਿਰਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਵਿਰੋਧੀ ਨੇਤਾਵਾਂ ਨੇ ਉਸ ਨੂੰ ਰੋਕ ਲਿਆ। ਵਿਧਾਇਕਾਂ ਵਿਚਾਲੇ ਹੱਥੋਪਾਈ ਵੀ ਹੋਈ। ਇਸ ਦੌਰਾਨ ਇਕ ਵਿਧਾਇਕ ਮੇਜ਼ ’ਤੇ ਚੜ੍ਹ ਗਿਆ। ਦੂਜੇ ਪਾਸੇ ਮਾਰਸ਼ਲ ਖੁਰਸ਼ੀਦ ਨੇ ਅਹਿਮਦ ਨੂੰ ਘਸੀਟ ਲਿਆ। ਇਸ ਦੌਰਾਨ ਖੁਰਸ਼ੀਦ ਜ਼ਮੀਨ ’ਤੇ ਡਿੱਗ ਗਏ। ਬਾਅਦ ਵਿਚ ਉਸ ਨੂੰ ਬਾਹਰ ਕੱਢ ਦਿੱਤਾ ਗਿਆ। ਖੁਰਸ਼ੀਦ ਅਹਿਮਦ ਬਾਰਾਮੂਲਾ ਦੇ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਦੇ ਭਰਾ ਹਨ। ਰਸ਼ੀਦ ਨੂੰ 2016 ’ਚ ਜੰਮੂ-ਕਸ਼ਮੀਰ ’ਚ ਅੱਤਵਾਦੀ ਫੰਡਿੰਗ ਦੇ ਦੋਸ਼ ’ਚ ਯੂ.ਏ.ਪੀ.ਏ. ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ 2019 ਤੋਂ ਤਿਹਾੜ ਜੇਲ੍ਹ ਵਿਚ ਬੰਦ ਹੈ। ਉਸ ਨੂੰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ