ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵਲੋਂ ਜਾਰੀ ਪ੍ਰਦਰਸ਼ਨ ’ਚ ਪੁੱਜੇ ਦਲਵੀਰ ਸਿੰਘ ਗੋਲਡੀ
ਚੰਡੀਗੜ੍ਹ, 6 ਨਵੰਬਰ (ਮਨਪ੍ਰੀਤ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨਟ ਚੋਣਾਂ ਬਹਾਲ ਕਰਾਉਣ ਲਈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵਲੋਂ ਅਣਮਿੱਥੇ ਸਮੇਂ ਲਈ ਜਾਰੀ ਪ੍ਰਦਰਸ਼ਨ ਵਿਚ ਅੱਜ ਧੂਰੀ ਤੋਂ ਸਾਬਕਾ ਐਮ.ਐਲ.ਏ. ਦਲਵੀਰ ਸਿੰਘ ਗੋਲਡੀ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸੈਨਟ ਚੋਣਾਂ ਨਾ ਕਰਵਾਉਣਾ ਯੂਨੀਵਰਸਿਟੀ ਉੱਤੇ ਰਾਸ਼ਟਰਪਤੀ ਰਾਜ ਲਾਗੂ ਕਰਨ ਵਾਂਗ ਹੈ, ਜੇਕਰ ਯੂਨੀਵਰਸਿਟੀ ਵਿਚ ਸੈਨਟ ਚੋਣਾਂ ਬਹਾਲ ਨਹੀਂ ਕੀਤੀਆਂ ਜਾਂਦੀਆਂ ਤਾਂ ਉਹ ਅਗਲੇ ਦਿਨਾਂ ਵਿਚ ਇਸ ਲਈ ਲੰਬਾ ਸੰਘਰਸ਼ ਲੜਨਗੇ।