JALANDHAR WEATHER

ਸੜਕ ਹਾਦਸੇ ਵਿਚ ਐਕਟਿਵਾ ਸਕੂਟੀ ਸਵਾਰ ਮਹਿਲਾ ਦੀ ਮੌਤ

ਮਲੋਟ (ਸ੍ਰੀ ਮੁਕਤਸਰ ਸਾਹਿਬ) , 4 ਨਵੰਬਰ (ਪਾਟਿਲ)-ਮਲੋਟ ਬੱਸ ਸਟੈਂਡ ਬਾਹਰ ਇਕ ਦਰਦਨਾਕ ਸੜਕ ਹਾਦਸੇ ਵਿਚ ਐਕਟਿਵਾ ਸਵਾਰ ਮਹਿਲਾ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਟਰੱਕ ਯੂਨੀਅਨ ਦੇ ਪਿੱਛੇ ਅਤੇ ਸਥਾਨਕ ਮਲੋਟ ਕੋਰਟ ਵਿਖੇ ਮਾਣਯੋਗ ਜੱਜ ਸਾਹਿਬ ਦੇ ਗੰਨਮੈਨ ਵਜੋਂ ਸੇਵਾਵਾਂ ਨਿਭਾ ਰਹੇ ਏ.ਐਸ.ਆਈ. ਬਲਜਿੰਦਰ ਸਿੰਘ ਦੀ ਪਤਨੀ ਦਿਲਰਾਜ ਕੌਰ ਅੱਜ ਆਪਣੀ ਐਕਟਿਵਾ 'ਤੇ ਬੱਸ ਸਟੈਂਡ ਤੋਂ ਜਦੋਂ ਬਾਹਰ ਆ ਰਹੀ ਸੀ ਤਾਂ ਟਰੈਫਿਕ ਲਾਈਟਾਂ ਕੋਲ ਇਕ ਨਿੱਜੀ ਕੰਪਨੀ ਦੀ ਬੱਸ ਨੇ ਮਹਿਲਾ ਨੂੰ ਫੇਟ ਮਾਰ ਦਿੱਤੀ , ਜਿਸ ਕਾਰਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ