ਬੈਂਕ ਬ੍ਰਾਂਚ ਮੈਨੇਜਰ ਦੀ ਗ਼ਲਤ ਦਵਾਈ ਖਾਣ ਕਾਰਨ ਹੋਈ ਮੌਤ
ਖਮਾਣੋਂ (ਫ਼ਤਹਿਗੜ੍ਹ ਸਾਹਿਬ ) , 3 ਨਵੰਬਰ (ਮਨਮੋਹਣ ਸਿੰਘ ਕਲੇਰ )- ਬਰਵਾਲੀ ਖੁਰਦ ਵਿਖੇ ਐਸ.ਬੀ.ਆਈ.ਬੈਂਕ ਦੀ ਬ੍ਰਾਂਚ ਵਿਖੇ ਬਤੌਰ ਮੈਨੇਜਰ ਇਕ ਨੌਜਵਾਨ ਦੀ ਗ਼ਲਤ ਦਵਾਈ ਖਾਣ ਨਾਲ ਮੌਤ ਹੋ ਗਈ। ਜਿਸ ਦੀ ਪਛਾਣ ਅਮਨਦੀਪ ਸਿੰਘ ਉਮਰ 38 ਸਾਲ ਵਜੋਂ ਹੋਈ,ਜੋ ਚੰਡੀਗੜ੍ਹ ਦੇ 46 ਸੈਕਟਰ ਦਾ ਨਿਵਾਸੀ ਸੀ।ਖਮਾਣੋਂ ਪੁਲਿਸ ਦੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਜੋ ਇਸ ਮਾਮਲੇ ਦੇ ਪੜਤਾਲੀਆ ਅਫ਼ਸਰ ਨੇ ਦਸਿਆ ਕਿ ਉਕਤ ਵਿਅਕਤੀ ਭੇਦਭਰੇ ਹਾਲਾਤ ਚ ਖਮਾਣੋਂ ਖੰਨਾਂ ਸੜਕ ਤੋਂ ਪਿੰਡ ਭਾਂਬਰੀ ਦੇ ਰੇਲਵੇ ਫਾਟਕਾਂ ਕੋਲੋ ਮਿਲਿਆ ਸੀ। ਜਿਸ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚਣ ਦੌਰਾਨ ਡਾਕਟਰਾਂ ਨੇ ਮ੍ਰਿਤਕ ਕਰਾਰ ਦਿਤਾ ਸੀ ।ਜਿਸ ਦੀ ਕਿ ਕਾਰ ਵੀ ਇਸ ਤੋ ਥੋੜੀ ਦੂਰੀ 'ਤੇ ਖੜ੍ਹੀ ਬਰਾਮਦ ਕੀਤੀ ਗਈ ਸੀ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 194 ਬੀ.ਐਨ.ਐਸ. ਤਹਿਤ ਕਾਰਵਾਈ ਅਮਲ ਲਿਆਂਦੀ ਗਈ ਹੈ।