ਐਨ.ਸੀ.ਪੀ. ਨੇਤਾ ਸਨਾ ਮਲਿਕ ਨੇ ਆਪਣੇ ਪਿਤਾ 'ਤੇ ਲੱਗੇ ਦੋਸ਼ਾਂ ਦੇ ਬਾਵਜੂਦ ਚੋਣ ਜਿੱਤਣ ਦਾ ਜਤਾਇਆ ਭਰੋਸਾ
ਨਵੀਂ ਦਿੱਲੀ, 3 ਨਵੰਬਰ (ਏ.ਐਨ.ਆਈ.) : ਅਨੁਸ਼ਕਤੀ ਨਗਰ ਵਿਧਾਨ ਸਭਾ ਹਲਕੇ ਤੋਂ ਐਨ.ਸੀ.ਪੀ। ਉਮੀਦਵਾਰ ਅਤੇ ਨਵਾਬ ਮਲਿਕ ਦੀ ਧੀ ਸਨਾ ਮਲਿਕ ਨੇ ਏਐਨਆਈ ਨਾਲ ਗੱਲਬਾਤ ਕਰਦਿਆਂ ਚੋਣ ਜਿੱਤਣ ਦਾ ਭਰੋਸਾ ਜਤਾਇਆ ਹੈ । ਉਨ੍ਹਾਂ ਕਿਹਾ ਕਿ "ਮੇਰੇ ਲਈ ਇਹ ਇਕ ਵੱਡੀ ਚੁਣੌਤੀ ਹੈ। ਜਦੋਂ ਸਿੱਧਾ ਮੁਕਾਬਲਾ ਹੁੰਦਾ ਹੈ ਅਤੇ ਮਾਮਲਾ ਤੁਹਾਡੇ ਪਿਤਾ ਦੀ ਸੀਟ ਨੂੰ ਬਰਕਰਾਰ ਰੱਖਣ ਦਾ ਹੁੰਦਾ ਹੈ, ਤਾਂ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਨਤੀਜਿਆਂ 'ਤੇ ਹੁੰਦੀਆਂ ਹਨ। ਮੈਂ 2017 ਵਿਚ ਬੀ.ਐਮ.ਸੀ. ਦੀਆਂ ਚੋਣਾਂ ਲੜੀਆਂ ਸਨ। ਜਦੋਂ ਮੈਂ ਉਹ ਹਾਰ ਗਈ ਸੀ। ਇਹ ਚੁਣੌਤੀਪੂਰਨ ਸੀਟ (ਅਨੁਸ਼ਕਤੀ ਨਗਰ ਵਿਧਾਨ ਸਭਾ ਸੀਟ) ਮੇਰੇ ਪਿਤਾ ਦੀ ਸੀਟ ਹੈ, ਪਰ ਮੈਨੂੰ ਭਰੋਸਾ ਹੈ। ਕਿਉਂਕਿ ਮੈਂ ਪਿਛਲੇ 7 ਸਾਲਾਂ ਤੋਂ ਲੋਕਾਂ ਲਈ ਕੰਮ ਕਰ ਰਹੀ ਹਾਂ ।"