ਜੰਮੂ ਕਸ਼ਮੀਰ: ਫ਼ੌਜ ਨੇ ਅਨੰਤਨਾਗ ਵਿਚ 2 ਅੱਤਵਾਦੀਆਂ ਨੂੰ ਕੀਤਾ ਢੇਰ
ਸ੍ਰੀਨਗਰ, 2 ਨਵੰਬਰ- ਜੰਮੂ-ਕਸ਼ਮੀਰ ਦੇ ਅਨੰਤਨਾਗ ’ਚ ਫ਼ੌਜ ਨੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਸ਼ੰਗਸ ਲਾਰਨੂ ਦੇ ਜੰਗਲ ’ਚ ਅੱਜ ਸਵੇਰੇ ਫ਼ੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋਇਆ। ਇੱਥੇ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਸੀ। 1 ਅੱਤਵਾਦੀ ਅਜੇ ਵੀ ਲੁਕ ਕੇ ਗੋਲੀਬਾਰੀ ਕਰ ਰਿਹਾ ਹੈ। ਜੰਮੂ-ਕਸ਼ਮੀਰ ’ਚ 36 ਘੰਟਿਆਂ ’ਚ ਇਹ ਤੀਜਾ ਮੁਕਾਬਲਾ ਹੈ। ਸ੍ਰੀਨਗਰ ਦੇ ਖਾਨਯਾਰ ਅਤੇ ਬਾਂਦੀਪੋਰਾ ਦੇ ਪੰਨੇਰ ਵਿਚ ਵੀ ਮੁੱਠਭੇੜ ਚੱਲ ਰਹੀ ਹੈ। ਬਾਂਦੀਪੋਰਾ ’ਚ ਅੱਤਵਾਦੀਆਂ ਦੀ ਗਿਣਤੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜੰਮੂ-ਕਸ਼ਮੀਰ ਪੁਲਿਸ ਵੀ ਤਿੰਨੋਂ ਮੁਠਭੇੜ ਵਾਲੇ ਸਥਾਨਾਂ ’ਤੇ ਪਹੁੰਚ ਗਈ ਹੈ। ਤਿੰਨੋਂ ਥਾਵਾਂ ’ਤੇ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਲਾਕੇ ਵਿਚੋਂ ਲੰਘਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਡਰੋਨ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ।