JALANDHAR WEATHER

ਕਾਰ ਸਵਾਰ ਨੇ ਮੋਟਰਸਾਈਕਲ ਅਤੇ ਪੈਦਲ ਜਾ ਰਹੇ ਨੋਜਵਾਨਾਂ ਨੂੰ ਦਰੜਿਆ, ਇਕ ਦੀ ਮੌਤ-2 ਗੰਭੀਰ ਜ਼ਖ਼ਮੀ

 ਹੰਡਿਆਇਆ, 1 ਨਵੰਬਰ (ਗੁਰਜੀਤ ਸਿੰਘ ਖੁੱਡੀ) - ਜ਼ਿਲ੍ਹਾ ਬਰਨਾਲਾ ਦੇ ਨੇੜਲੇ ਕਸਬਾ ਹੰਡਿਆਇਆ ਵਿਖੇ ਇਕ ਕਾਰ ਸਵਾਰ ਨੇ ਮੋਟਰਸਾਈਕਲ ਸਵਾਰ ਤੇ ਪੰਜ ਪੈਦਲ ਜਾ ਰਹੇ ਪ੍ਰਵਾਸੀਆਂ ਉਪਰ ਕਾਰ ਚੜ੍ਹਾ ਦਿੱਤੀ ਅਤੇ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਨਾਲ ਇਕ ਪ੍ਰਵਾਸੀ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਤੇ 2 ਦੇ ਜ਼ਖ਼ਮੀਂ ਹੋਣ ਦੀ ਦੁਖਦਾਈ ਖ਼ਬਰ ਹੈ।ਹੋਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ 31 ਅਕਤੂਬਰ ਨੂੰ ਬਰਨਾਲਾ ਤੋਂ ਬਠਿੰਡਾ ਵੱਲ ਜਾ ਰਹੇ ਕਾਰ ਸਵਾਰ ਨੇ ਇਕ ਮੋਟਰਸਾਈਕਲ ਸਵਾਰ ਸਮੇਤ 5 ਪੈਦਲ ਜਾ ਰਹੇ ਪ੍ਰਵਾਸੀਆਂ ਨੂੰ ਟੱਕਰ ਮਾਰ ਦਿੱਤੀ।ਕਾਰ ਸਵਾਰ ਸਾਰਿਆਂ ਨੂੰ 50 ਫੁੱਟ ਘੜੀਸ ਕੇ ਲੈ ਗਿਆ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਦਰੱਖਤ ਨੂੰ ਤੋੜ ਖਤਾਨਾਂ ਵਿਚ ਜਾ ਡਿੱਗੀ। ਸੜਕ ਸੁਰੱਖਿਆ ਫੋਰਸ ਹੰਡਿਆਇਆ ਵਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ