JALANDHAR WEATHER

ਵਪਾਰਕ ਐਲ.ਪੀ.ਜੀ. ਗੈਸ ਸਿਲੰਡਰ 62 ਰੁਪਏ ਹੋਇਆ ਮਹਿੰਗਾ

 ਨਵੀਂ ਦਿੱਲੀ, 1 ਨਵੰਬਰ - ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ। 19 ਕਿਲੋਗ੍ਰਾਮ ਕਮਰਸ਼ੀਅਲ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 62 ਰੁਪਏ ਵਧਾ ਦਿੱਤੀ ਗਈ ਹੈ। ਦਿੱਲੀ ਵਿਚ, ਅੱਜ ਤੋਂ 19 ਕਿਲੋ ਦੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1,802 ਰੁਪਏ ਹੈ। 5 ਕਿਲੋਗ੍ਰਾਮ ਐਫ.ਟੀ.ਐਲ. ਸਿਲੰਡਰ ਦੀਆਂ ਕੀਮਤਾਂ ਵਿਚ ਵੀ 15 ਰੁਪਏ ਦਾ ਵਾਧਾ ਹੋਇਆ ਹੈ। 14.2 ਕਿਲੋਗ੍ਰਾਮ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ