JALANDHAR WEATHER

ਕਪੂਰਥਲਾ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕੂਲ ਖੇਡਾਂ ਦੌਰਾਨ ਕੁਸ਼ਤੀ ਚ ਜਿਤਿਆ ਕਾਂਸੇ ਦਾ ਤਗਮਾ

 ਲੋਹੀਆਂ ਖ਼ਾਸ (ਕਪੂਰਥਲਾ), 26 ਅਕਤੂਬਰ (ਕੁਲਦੀਪ ਸਿੰਘ ਖ਼ਾਲਸਾ) - 68ਵੀਆਂ ਨੈਸ਼ਨਲ ਸਕੂਲ ਖੇਡਾਂ ਦੌਰਾਨ ਕੁਸ਼ਤੀ ਅੰਡਰ-19 ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ (ਯੂ.ਪੀ.) ਵਿਚ ਹੋਈ ਚੈਂਪੀਅਨਸ਼ਿਪ ਦੌਰਾਨ ਕਪੂਰਥਲਾ ਦੀ ਨਿੱਜੀ ਸਕੂਲ ਦੀ ਵਿਦਿਆਰਥਣ ਨਵਰੀਤ ਕੌਰ ਪੁੱਤਰੀ ਪ੍ਰਸਿੱਧ ਪਹਿਲਵਾਨ ਮਲਕੀਤ ਕਾਂਜਲੀ ਨੇ ਕੁਸ਼ਤੀ 76 ਕਿਲੋ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਭਾਰਤ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਪੰਜਾਬ ਦੀ ਇਸ ਹੋਣਹਾਰ ਪਹਿਲਵਾਨ ਨੇ ਕਾਂਸੇ ਦਾ ਤਗਮਾ ਹਾਸਲ ਕਰਕੇ ਜਿਥੇ ਜ਼ਿਲ੍ਹਾ ਕਪੂਰਥਲਾ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਕਾਂਜਲੀ ਦੇ ਪਹਿਲਵਾਨ ਪਰਿਵਾਰ ਦੀ ਚੌਥੀ ਪੀੜੀ ਦਾ ਨਾਮ ਵੀ ਰੁਸ਼ਨਾਇਆ ਹੈ, ਜਿਸ ਦੀਆਂ ਵਧਾਈਆਂ ਦੇਣ ਲਈ ਪਹਿਲਵਾਨ ਮਲਕੀਤ ਸਿੰਘ ਕਾਂਜਲੀ ਅਖਾੜਾ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ