JALANDHAR WEATHER

ਏਅਰ ਫੋਰਸ ਦੇ ਸੰਵੇਦਨਸ਼ੀਲ ਤਕਨੀਕੀ ਏਰੀਏ 'ਚ ਜਾਅਲੀ ਆਈ.ਡੀ. ਰਾਹੀਂ ਦਾਖ਼ਲ ਹੋਣ ਵਾਲਾ ਵਿਅਕਤੀ ਗ੍ਰਿਫਤਾਰ

 ਗੁਰੂਸਰ ਸੁਧਾਰ, 26 ਅਕਤੂਬਰ (ਜਗਪਾਲ ਸਿੰਘ ਸਿਵੀਆਂ) - ਪੁਲਿਸ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਥਾਣਾ ਸੁਧਾਰ ਦੇ ਏਰੀਏ 'ਚ ਪੈਂਦੇ ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਬੇਹੱਦ ਸੰਵੇਦਨਸ਼ੀਲ ਤਕਨੀਕੀ ਏਰੀਏ 'ਚ ਆਪਣੀ ਗਲਤ ਪਹਿਚਾਣ ਤੇ ਜਾਆਲੀ ਆਈ.ਡੀ. ਦੀ ਵਰਤੋਂ ਕਰਕੇ ਦਾਖ਼ਲ ਹੋਣ ਵਾਲੇ ਵਿਅਕਤੀ ਨੂੰ ਥਾਣਾ ਸੁਧਾਰ ਦੀ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ ਦੋਸ਼ੀ ਅਜੈ ਰਿਸ਼ੀਦੇਵ ਪੁੱਤਰ ਸੋਨੀ ਲਾਲ ਰਿਸ਼ੀਦੇਵ ਵਾਸੀ ਖੁਰਖੁਰੀਆ, ਹਵਾਕੌਰ, ਗਮਾਰੀਆ ਜ਼ਿਲ੍ਹਾ ਕਿਸ਼ਨਗੰਜ, ਮਦਨਪੁਰ (ਬਿਹਾਰ) ਹਾਲ ਵਾਸੀ ਰੱਤੋਵਾਲ ਚੌਂਕ ਅਕਾਲਗੜ੍ਹ ਵਜੋਂ ਹੋਈ ਹੈ, ਜਿਸ ਦੇ ਵਿਰੁੱਧ ਸੁਧਾਰ ਥਾਣੇ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ