JALANDHAR WEATHER

ਗਰੀਬ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਲੱਗੀ ਅੱਗ

 ਰਾਜਪੁਰਾ, 26 ਅਕਤੂਬਰ (ਰਣਜੀਤ ਸਿੰਘ) - ਅੱਜ ਇਥੇ ਅੰਡਰ ਬ੍ਰਿਜ ਦੇ ਨੇੜੇ ਗਰੀਬ ਪਰਿਵਾਰਾਂ ਦੀਆਂ ਝੁੱਗੀਆਂ ਨੂੰ ਭੇਤਭਰੀ ਹਾਲਤ ਚ ਅੱਗ ਲੱਗ ਗਈ, ਜਿਸ ਕਾਰਨ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਇਸ ਦੇ ਨਾਲ ਹੀ ਉਨ੍ਹਾਂ ਦਾ ਖਾਣ ਪੀਣ ਦਾ ਸਾਰਾ ਸਮਾਨ ਅਤੇ ਪਾਉਣ ਵਾਲੇ ਕੱਪੜੇ ਵੀ ਸੜ ਗਏ। ਗਰੀਬ ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਬੁਝਾਉਣ ਲਈ ਨਹੀਂ ਪਹੁੰਚੀ ਉਨ੍ਹਾਂ ਨੇ ਆਪ ਹੀ ਭੱਜ ਦੌੜ ਕਰਕੇ ਪਾਣੀ ਪਾ ਕੇ ਅੱਗ ਬੁਝਾਈ। ਅੱਗ ਨਾਲ ਭਾਵੇਂ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ