JALANDHAR WEATHER

ਜ਼ਿਮਨੀ ਚੋਣ : ਨਵਪ੍ਰੀਤ ਸਿੰਘ ਪਵਾਰ ਨੇ ਆਜ਼ਾਦ ਉਮੀਦਵਾਰ ਲਈ ਨਾਮਜ਼ਦਗੀ ਕਰਵਾਈ ਦਾਖ਼ਲ

ਬਟਾਲਾ, 25 ਅਕਤੂਬਰ (ਸਤਿੰਦਰ ਸਿੰਘ) - ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ ਹੋ ਰਹੀ ਜ਼ਿਮਨੀ ਚੋਣ 'ਚ ਆਪ ਤੋਂ ਨਾਰਾਜ਼ ਚਲਦੇ ਆ ਰਹੇ ਬਲਾਕ ਪ੍ਰਧਾਨ ਕਲਾਨੌਰ ਨਵਪ੍ਰੀਤ ਸਿੰਘ ਪਵਾਰ ਵਲੋਂ ਅੱਜ ਜ਼ਿਮਨੀ ਚੋਣ ਲੜਨ ਲਈ ਐਸ.ਡੀ.ਐਮ. ਦਫ਼ਤਰ ਡੇਰਾ ਬਾਬਾ ਨਾਨਕ ਵਿਖੇ ਰਾਜਪਾਲ ਸਿੰਘ ਸੇਖੋਂ ਕੋਲ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰਵਾਈ ਗਈ। ਆਪ ਦੇ ਬਲਾਕ ਪ੍ਰਧਾਨ ਪਵਾਰ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਆ ਰਹੇ ਹਨ ਅਤੇ ਉਹ ਬੁੱਧੀਜੀਵੀ ਸੈੱਲ 'ਚ ਜ਼ਿਲ੍ਹਾ ਨੁਮਾਇੰਦੇ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ