JALANDHAR WEATHER

ਮਕਾਨ ਦੀ ਛੱਤ ਤੇ ਦੀਵਾਰ ਡਿਗਣ ਕਾਰਨ 11 ਸਾਲਾਂ ਬੱਚਾ ਗੰਭੀਰ ਜ਼ਖ਼ਮੀ

ਕਪੂਰਥਲਾ, 25 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਰਾਇਕਾ ਵਿਖੇ ਪੁਰਾਣੇ ਬਣੇ ਮਕਾਨ ਦੇ ਡਿਗਣ ਕਾਰਨ ਇਕ 11 ਸਾਲਾਂ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਰਿਸ਼ਭ ਪੁੱਤਰ ਰਜੇਸ਼ ਸਹੋਤਾ ਵਾਸੀ ਰਾਇਕਾ ਮੁਹੱਲਾ ਜੋ ਕਿ ਆਪਣੇ ਘਰ ਵਿਚ ਖੇਡ ਰਿਹਾ ਸੀ ਤਾਂ ਅਚਾਨਕ ਘਰ ਦੀ ਦੀਵਾਰ ਦਾ ਕੁੱਝ ਹਿੱਸਾ ਤੇ ਛੱਤ ਡਿੱਗਣ ਕਾਰਨ ਉਹ ਉਸ ਦੇ ਹੇਠਾਂ ਆ ਗਿਆ ਤੇ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ। ਜਿੱਥੇ ਡਿਊਟੀ ਡਾਕਟਰ ਵਲੋਂ ਉਸਨੂੰ ਮੁੱਢਲੇ ਇਲਾਜ ਤੋਂ ਬਾਅਦ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ