JALANDHAR WEATHER

ਪਾਵਰ ਲਿਫਟਿੰਗ ਇੰਡੀਆ ਦੀਆਂ ਨੈਸ਼ਨਲ ਖੇਡਾਂ ਵਿਚ ਲਵਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ

ਅਮਲੋਹ (ਫ਼ਤਹਿਗੜ੍ਹ ਸਾਹਿਬ), 25 ਅਕਤੂਬਰ, (ਕੇਵਲ ਸਿੰਘ) - ਗੋਆ ਵਿਖੇ ਹੋਈਆਂ ਪਾਵਰ ਲਿਫਟਿੰਗ ਇੰਡੀਆ ਦੀਆਂ ਨੈਸ਼ਨਲ ਖੇਡਾਂ ਵਿਚ ਅਮਲੋਹ ਸ਼ਹਿਰ ਦੇ ਲਵਪ੍ਰੀਤ ਸਿੰਘ ਸਪੁੱਤਰ ਸਿਕੰਦਰ ਸਿੰਘ ਗੋਗੀ ਨੇ 93ਕਿੱਲੋ ਵਜ਼ਨ ਸੀਨੀਅਰ ਕੈਟਾਗਿਰੀ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਅਤੇ ਹਲਕਾ ਅਮਲੋਹ ਦਾ ਮਾਣ ਵਧਾਇਆ ਹੈ। ਇਸ ਮੌਕੇ ਪਰਿਵਾਰ ਵਲੋਂ ਲਵਪ੍ਰੀਤ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਵਧਾਈ ਦਿੱਤੀ ਗਈ ਅਤੇ ਹਰ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਲਵਪ੍ਰੀਤ ਸਿੰਘ ਨੇ ਕਿਹਾ ਕਿ ਨੈਸ਼ਨਲ ਖੇਡਾਂ ਵਿਚ ਉਹ ਪੰਜਾਬ ਵਲੋਂ ਖੇਡਿਆ ਸੀ ਅਤੇ ਇਹ ਖੇਡਾਂ 14 ਅਕਤੂਬਰ ਤੋਂ 18 ਅਕਤੂਬਰ ਤੱਕ ਗੋਆ ਵਿਖੇ ਹੋਈਆਂ ਸਨ ,ਜਿਸ ਵਿਚ ਆਲ ਇੰਡੀਆ ਦੇ ਵੱਖ-ਵੱਖ ਰਾਜਾਂ ਤੋਂ ਖਿਡਾਰੀਆਂ ਨੇ ਸ਼ਿਰਕਤ ਕੀਤੀ। 93 ਕਿੱਲੋ ਭਾਰ ਵਰਗ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦੀ ਝੌਲੀ ਪਾਇਆ ਹੈ ਅਤੇ ਪੰਜਾਬ ਵਿਚ ਹੋਈਆਂ ਰਾਜ ਖੇਡਾਂ ਵਿਚ ਗੋਲਡ ਮੈਡਲ ਵੀ ਜਿੱਤਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ