JALANDHAR WEATHER

ਛੱਪੜ ਚੋਂ ਮਿਲੀ ਵਿਅਕਤੀ ਦੀ ਮ੍ਰਿਤਕ ਦੇਹ

ਲੌਂਗੋਵਾਲ, (ਸੰਗਰੂਰ), 22 ਅਕਤੂਬਰ (ਵਿਨੋਦ, ਸ. ਖੰਨਾ) - ਪਿੰਡ ਸ਼ੇਰੋਂ ਵਿਖੇ ਇਕ ਵਿਅਕਤੀ ਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ’ਚੋਂ ਭੇਦ ਭਰੇ ਹਾਲਾਤ ਵਿਚ ਬਰਾਮਦ ਹੋਈ ਹੈ। ਪ੍ਰਾਪਤ ਸੂਤਰਾਂ ਅਨੁਸਾਰ ਹੰਦੂ ਅਤੇ ਭੰਮੂ ਪੱਤੀ ਵਾਲੇ ਛੱਪੜ ਵਿਚ ਅੱਜ ਸਵੇਰੇ ਇਕ ਨੌਜਵਾਨ ਦੀ ਗਲੀ ਸੜੀ ਮ੍ਰਿਤਕ ਦੇਹ ਤੈਰਦੀ ਵਿਖਾਈ ਦਿੱਤੀ, ਜੋ ਕਿ ਬੁਰੀ ਤਰ੍ਹਾਂ ਫੁੱਲੀ ਹੋਈ ਸੀ। ਪਿੰਡ ਦੀ ਨਵੀਂ ਚੁਣੀ ਪੰਚਾਇਤ ਦੇ ਉਪਰਾਲੇ ਨਾਲ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ। ਸ਼ੁਰੂਆਤ ਵਿਚ ਤਾਂ ਮ੍ਰਿਤਕ ਦੇਹ ਦੀ ਸ਼ਨਾਖਤ ਨਹੀਂ ਹੋ ਸਕੀ। ਪੰਚਾਇਤ ਵਲੋਂ ਇਸ ਘਟਨਾ ਦੀ ਸੂਚਨਾ ਥਾਣਾ ਚੀਮਾ ਵਿਖੇ ਦਿੱਤੇ ਜਾਣ ਉਪਰੰਤ ਐੱਸ.ਐੱਚ.ਓ. ਜਸਵੀਰ ਸਿੰਘ ਦੀ ਅਗਵਾਈ ਹੇਠ ਪੇਸ਼ੇਵਰਾਨਾ ਢੰਗ ਨਾਲ ਪੜਤਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਇਥੋਂ ਦੇ ਦਲਿਤ ਪਰਿਵਾਰ ਨਾਲ ਸੰਬੰਧਿਤ ਸੋਨੀ ਸਿੰਘ ਪੁੱਤਰ ਰੁਲਦੂ ਸਿੰਘ ਪਿਛਲੇ ਇਕ ਦੋ ਦਿਨਾਂ ਤੋਂ ਘਰ ਨਹੀਂ ਆਇਆ ਸੀ। ਪਰਿਵਾਰਕ ਜੀਆਂ ਵਲੋਂ ਜਦੋਂ ਸ਼ਨਾਖਤ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਮ੍ਰਿਤਕ ਦੇਹ ਸੋਨੀ ਸਿੰਘ ਦੀ ਹੈ। ਪਿੰਡ ਦੀ ਪੰਚਾਇਤ ਨੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ