JALANDHAR WEATHER

ਜ਼ਮੀਨੀ ਵਿਵਾਦ ਨੂੰ ਲੈ ਕੇ ਵਿਅਕਤੀ ਦੀ ਹੱਤਿਆ

ਕਪੂਰਥਲਾ, 22 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਝੱਲਠੀਕਰੀ ਵਾਲ ਵਿਖੇ ਖੇਤਾਂ ਵਿਚ ਗੇੜਾ ਮਾਰਨ ਆਏ ਇਕ ਵਿਅਕਤੀ ਦੀ ਗੱਡੀ ਵਿਚ ਹੀ ਸਿਰ ’ਤੇ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਪੁੱਤਰ ਗੇਜਾ ਸਿੰਘ ਵਾਸੀ ਝੱਲ ਠੀਕਰੀਵਾਲ ਦੁਪਹਿਰ ਸਮੇਂ ਖੇਤੀ ਲਈ ਠੇਕੇ ’ਤੇ ਲਈ ਜ਼ਮੀਨ ’ਤੇ ਗੇੜਾ ਮਾਰਨ ਆਪਣੇ ਇਕ ਸਾਥੀ ਨਾਲ ਆਇਆ ਸੀ, ਜਦੋਂ ਉਹ ਗੇੜਾ ਮਾਰਨ ਉਪਰੰਤ ਰਮੀਦੀ ਮੰਡੀ ਵੱਲ ਜਾਣ ਲਈ ਗੱਡੀ ਵਿਚ ਬੈਠੇ ਤਾਂ ਇਕ ਗੱਡੀ ਥੋੜੀ ਦੂਰੀ ’ਤੇ ਆ ਕੇ ਰੁਕੀ, ਜਿਸ ਵਿਚੋਂ ਇਕ ਵਿਅਕਤੀ ਆਇਆ ਤੇ ਜਸਪਾਲ ਸਿੰਘ ਨੂੰ ਉਸ ਦਾ ਹਾਲ ਚਾਲ ਪੁੱਛਣ ਲੱਗਾ ਤੇ ਜ਼ਮੀਨ ਸੰਬੰਧੀ ਚੱਲ ਰਹੇ ਕੇਸ ਬਾਰੇ ਗੱਲ ਕਰਨ ਲੱਗਾ, ਜਿਸ ’ਤੇ ਉਸ ਨੇ ਕਿਹਾ ਕਿ ਇਸ ਸੰਬੰਧੀ ਖੇਤ ਮਾਲਕ ਹੀ ਦੱਸ ਸਕਦੇ ਨੇ, ਕਥਿਤ ਦੋਸ਼ੀ ਨੇ ਕਿਹਾ ਕਿ ਸਾਡੇ ਕੋਲ ਫ਼ਰਦ ਹੈ, ਜਿਸ ’ਤੇ ਉਸ ਨੇ ਗੱਡੀ ਵਿਚ ਬੈਠੇ ਇਕ ਹੋਰ ਵਿਅਕਤੀ ਨੂੰ ਫਰਦ ਲਿਆਉਣ ਲਈ ਕਿਹਾ, ਜਦੋਂ ਦੂਸਰਾ ਵਿਅਕਤੀ ਗੱਡੀ ਕੋਲ ਆਇਆ ਤਾਂ ਇਨ੍ਹਾਂ ਦੋਨਾਂ ਵਿਚੋਂ ਇਕ ਵਿਅਕਤੀ ਨੇ ਜਸਪਾਲ ਸਿੰਘ ਦੇ ਸਿਰ ’ਤੇ ਗੋਲੀ ਮਾਰ ਦਿੱਤੀ ਤੇ ਦੋਵੇਂ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਏ। ਜਿਸ ਤੋਂ ਬਾਅਦ ਉਸ ਦਾ ਸਾਥੀ ਦਲਜੀਤ ਸਿੰਘ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਆਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਦੇ ਐਸ. ਐਚ. ਓ. ਸੰਜੀਵਨ ਸਿੰਘ, ਥਾਣਾ ਕੋਤਵਾਲੀ ਦੇ ਸਬ ਇੰਸਪੈਕਟਰ ਬਲਬੀਰ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ