JALANDHAR WEATHER

ਚਿੱਟੇ ਦੇ ਆਦੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸੀ

ਲੌਂਗੋਵਾਲ, (ਸੰਗਰੂਰ), 22 ਅਕਤੂਬਰ (ਸ. ਸ. ਖੰਨਾ, ਵਿਨੋਦ)- ਸਥਾਨਕ ਪੱਤੀ ਗਾਹੂ ਵਿਖੇ ਨਸ਼ੇੜੀ ਨੌਜਵਾਨ ਆਸਿਫ਼ ਖਾਂ ਉਰਫ ਸੀਪਾ ਵਲੋਂ ਆਪਣੇ ਹੀ ਘਰ ਦੇ ਬਾਹਰ ਬਣੇ ਵਰਾਂਡੇ ਵਿਚ   ਕੋਠੇ ਉਪਰ ਜੰਗਲੇ ’ਤੇ ਲੱਗੀ ਲੋਹੇ ਦੀ ਗਰਿੱਲ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਜ਼ਿਕਰਯੋਗ ਹੈ ਕਿ ਆਸਿਫ਼ ਖਾਂ ਉਰਫ ਸੀਪਾ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਸੀ । ਉਹ ਆਪਣੇ ਘਰ ਦੀਆਂ ਬਹੁਤ ਚੀਜ਼ਾਂ ਚੋਰੀ ਕਰਕੇ ਵੇਚਦਾ ਰਹਿੰਦਾ ਸੀ ਅਤੇ ਹੋਰ ਚੋਰੀਆਂ ਕਰਨ ਦਾ ਆਦੀ ਸੀ। ਬੀਤੇ ਦਿਨ ਉਸ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਸੀ। ਥਾਣਾ ਮੁਖੀ ਵਲੋਂ ਕਰਵਾਈ ਕਰਦਿਆਂ ਪੋਸਟ ਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ