ਸਤਿਗੁਰ ਸਿੰਘ ਢਿੱਲੋਂ ਬਣੇ ਪਿੰਡ ਸ਼ੇਰੋਂ ਦੇ ਸਰਪੰਚ
ਲੌਂਗੋਵਾਲ,(ਸੰਗਰੂਰ), 16 ਅਕਤੂਬਰ (ਵਿਨੋਦ, ਖੰਨਾ) - ਸੰਗਰੂਰ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡਾਂ 'ਚ ਸ਼ੁਮਾਰ ਪਿੰਡ ਸ਼ੇਰੋਂ ਤੋਂ ਗੁਰਸਿੱਖ ਨੌਜਵਾਨ ਉਮੀਦਵਾਰ ਸਤਿਗੁਰ ਸਿੰਘ ਢਿੱਲੋਂ 1868 ਵੋਟਾਂ ਪ੍ਰਾਪਤ ਕਰਕੇ ਪਿੰਡ ਦੇ ਨਵੇਂ ਸਰਪੰਚ ਚੁਣੇ ਗਏ ਹਨ। ਉਹਨਾਂ ਆਪਣੇ ਪ੍ਰਮੁੱਖ ਵਿਰੋਧੀ ਉਮੀਦਵਾਰ ਜਗਤਾਰ ਸਿੰਘ ਤਾਰੀ ਭੁੱਲਰ ਨੂੰ 208 ਵੋਟਾਂ ਦੇ ਫਰਕ ਨਾਲ ਹਰਾਇਆ ਹੈ।