ਪੰਚਾਇਤ ਚੋਣਾਂ ’ਚ ਹਿੰਸਾ ਖ਼ਿਲਾਫ਼ ਸਰਬ ਪਾਰਟੀ ਵਫ਼ਦ ਮਿਲਿਆ ਐਸ.ਐਸ.ਪੀ. ਨੂੰ
ਪਟਿਆਲਾ, 16 ਅਕਤੂਬਰ (ਅਮਰਵੀਰ ਸਿੰਘ ਆਹਲੂਵਾਲੀਆ)- ਲੰਘੇ ਦਿਨੀਂ ਪਟਿਆਲਾ ਵਿਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਨੂੰ ਰੋਕਣ ਵਿਚ ਅਸਫ਼ਲ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਉਣ ਲਈ ਅੱਜ ਹੁਕਮਰਾਨ ਧੀਰ ਨੂੰ ਛੱਡ ਸਾਰੀਆਂ ਪਾਰਟੀਆਂ ਦੇ ਆਗੂਆਂ ਵਲੋਂ ਐਸ.ਐਸ.ਪੀ. ਪਟਿਆਲਾ ਨਾਨਕ ਸਿੰਘ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ, ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਜੈ ਇੰਦਰ ਕੌਰ, ਹਰਿੰਦਰ ਪਾਲ ਸਿੰਘ ਹੈਰੀਮਾਨ ਤੇ ਹੋਰ ਆਗੂ ਮੌਜੂਦ ਸਨ।