JALANDHAR WEATHER

ਮਨਦੀਪ ਕੌਰ ਪਿੰਡ ਦਸਮੇਸ਼ ਨਗਰ ਦੀ ਬਣੀ ਸਰਪੰਚ

ਚੋਗਾਵਾਂ (ਜਲੰਧਰ), 16 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਸਰਹੱਦੀ ਪਿੰਡ ਦਸਮੇਸ਼ ਨਗਰ ਵਿਖੇ ਮਨਦੀਪ ਕੌਰ ਪਤਨੀ ਪ੍ਰਦੀਪ ਸਿੰਘ ਚੋਣ ਜਿੱਤ ਕੇ ਪਿੰਡ ਦੇ ਸਰਪੰਚ ਬਣ ਗਏ ਹਨ। ਮੈਂਬਰ ਗੁਰਵਿੰਦਰ ਸਿੰਘ, ਬਲਬੀਰ ਸਿੰਘ, ਨੇਕੂ, ਰਾਜਬੀਰ ਕੌਰ ਚੁਣੇ ਗਏ। ਇਸ ਮੌਕੇ ਮਨਦੀਪ ਕੌਰ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਜਸਪਾਲ ਸਿੰਘ ਮਾਨ, ਗੁਰਮੀਤ ਸਿੰਘ, ਜਿਉਣਾ ਸਿੰਘ, ਰਾਜ ਮਸੀਹ, ਮੰਗਾ ਸਿੰਘ ਨੇ ਨਵ-ਨਿਯੁਕਤ ਸਰਪੰਚ ਤੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ