JALANDHAR WEATHER

ਪਿੰਡ ਵਰਪਾਲ ਕਲਾਂ ਦੇ ਸਰਪੰਚ ਬਣੇ ਸਰਬਜੀਤ ਕੌਰ

ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਜ਼ਿਲ੍ਹਾ ਅੰਮ੍ਰਿਤਸਰ ਦੇ ਇਤਿਹਾਸਿਕ ਪਿੰਡ ਵਰਪਾਲ ਕਲਾਂ ਵਿਖੇ ਹੋਈ ਪੰਚਾਇਤੀ ਚੋਣ ਵਿਚ ਸ੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਧੜੇ ਦੇ ਸਰਪੰਚ ਉਮੀਦਵਾਰ ਸਰਬਜੀਤ ਕੌਰ ਪਤਨੀ ਸਰਦੂਲ ਸਿੰਘ ਫੌਜੀ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਸਰਪੰਚ ਬਣ ਗਏ। ਇਸ ਦੌਰਾਨ ਸਰਪੰਚ ਸਰਬਜੀਤ ਕੌਰ ਅਤੇ ਸਰਦੂਲ ਸਿੰਘ ਫੌਜੀ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣ ਲਈ ਵਚਨਬੱਧ ਹਨ। ਇਸ ਦੌਰਾਨ ਮੋਹਤਬਰਾਂ ਵਲੋਂ ਚੁਣੀ ਹੋਈ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ