ਲਖਵਿੰਦਰ ਸਿੰਘ ਸੁੱਖ ਬਣੇ ਪਿੰਡ ਸਾਹੋ ਕੇ ਦੇ ਸਰਪੰਚ
ਲੌਂਗੋਵਾਲ, (ਸੰਗਰੂਰ), 16 ਅਕਤੂਬਰ (ਵਿਨੋਦ, ਖੰਨਾ) - ਗ੍ਰਾਮ ਪੰਚਾਇਤ ਸਾਹੋਕੇ ਤੋਂ ਨੌਜਵਾਨ ਆਗੂ ਲਖਵਿੰਦਰ ਸਿੰਘ ਸੁੱਖ 640 ਵੋਟਾਂ ਪ੍ਰਾਪਤ ਕਰਕੇ ਸਰਪੰਚ ਬਣ ਗਏ ਹਨ। ਉਨ੍ਹਾਂ ਦੇ ਪ੍ਰਮੁੱਖ ਵਿਰੋਧੀ ਉਮੀਦਵਾਰ ਗੁਰਪ੍ਰੀਤ ਸਿੰਘ ਗੋਰਾ ਨੂੰ 450 ਵੋਟਾਂ ਪ੍ਰਾਪਤ ਹੋਈਆਂ। ਜਦਕਿ ਦਲਿਤ ਬਿਰਾਦਰੀ ਦੇ ਉਮੀਦਵਾਰ ਕਰਮ ਸਿੰਘ ਨੇ 262 ਵੋਟਾਂ ਪ੍ਰਾਪਤ ਕੀਤੀਆਂ ਹਨ।