ਪਿੰਡ ਸ਼ਾਹਪੁਰ ਕਲਾਂ ਦੇ ਲੱਖੀ ਨੰਬਰਦਾਰ ਤੇ ਬੀਰ ਕਲਾਂ ਦੇ ਜਸਵੰਤ ਸਿੰਘ ਨਿਕਾ ਸਰਪੰਚੀ 'ਚ ਰਹੇ ਜੇਤੂ
ਚੀਮਾ ਮੰਡੀ, 15 ਅਕਤੂਬਰ (ਜਗਰਾਜ ਮਾਨ)-ਪੰਚਾਇਤੀ ਚੋਣਾਂ ਵਿਚ ਪਿੰਡ ਸ਼ਾਹਪੁਰ ਕਲਾਂ ਦੇ ਨੌਜਵਾਨ ਲੱਖੀ ਨੰਬਰਦਾਰ ਤਕਰੀਬਨ 2300 ਵੋਟਾਂ ਦੇ ਮਾਰਜਨ ਨਾਲ ਜੇਤੂ ਰਹੇ। ਪਿੰਡ ਬੀਰ ਕਲਾਂ ਦੇ ਜਸਵੰਤ ਸਿੰਘ ਨਿੱਕਾ ਤਕਰੀਬਨ 465 ਵੋਟਾਂ ਦੇ ਮਾਰਜਨ ਨਾਲ ਜੇਤੂ ਰਹੇ। ਪਿੰਡ ਬੀਰ ਕਲਾਂ ਦੇ ਪੰਚ ਉੱਧਮ ਸਿੰਘ ਤਕਰੀਬਨ 80 ਵੋਟਾਂ ਨਾਲ ਜੇਤੂ ਰਹੇ।