ਯਕੀਨ ਸਿੰਘ ਔਲਖ ਬਣੇ ਪਿੰਡ ਔਲਖ ਖੁਰਦ ਦੇ ਸਰਪੰਚ
ਹਰਚੋਵਾਲ, 15 ਅਕਤੂਬਰ (ਰਣਜੋਧ ਸਿੰਘ ਭਾਮ/ਢਿੱਲੋਂ)-ਪਿੰਡ ਔਲਖ ਖੁਰਦ ਤੋਂ ਯਕੀਨ ਸਿੰਘ ਔਲਖ ਨੂੰ ਪਿੰਡ ਦੇ ਲੋਕਾਂ ਨੇ ਦੁਬਾਰਾ ਸਰਪੰਚ ਚੁਣ ਲਿਆ ਹੈ। ਯਕੀਨ ਸਿੰਘ ਔਲਖ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 195 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਸਰਪੰਚੀ ਦੀ ਚੋਣ ਜਿੱਤੀ ਅਤੇ 7 ਵਿਚੋਂ ਛੇ ਮੈਂਬਰਾਂ ਨਾਲ ਆਪਣੀ ਪੰਚਾਇਤ ਬਣਾਈ।