JALANDHAR WEATHER

ਪਿੰਡ ਬੁਆਣੀ ਦੇ ਕਰਨੈਲ ਸਿੰਘ ਸਰਪੰਚ ਬਣੇ

ਦੋਰਾਹ 15 ਅਕਤੂਬਰ, (ਜਸਵੀਰ ਝੱਜ)- ਪੰਚਾਇਤ ਲਈ ਹੋਈਆਂ ਚੋਣਾਂ ਵਿੱਚ ਪਿੰਡ ਬੁਆਣੀ ਵਿੱਚੋਂ ਆਮ ਆਦਮੀ ਪਾਰਟੀ ਦੇ ਕਰਨੈਲ ਸਿੰਘ 63 ਵੋਟਾਂ ਨਾਲ ਜੇਤੂ ਰਹੇ। ਸਰਪੰਚੀ ਲਈ ਚਾਰ ਉਮੀਦਵਾਰਾਂ ਦੀ ਸਖਤ ਟੱਕਰ ਵਿੱਚ ਕਰਨੈਲ ਸਿੰਘ 1173 ਵਿੱਚੋਂ 491 ਵੋਟਾਂ ਲੈ ਕੇ ਜੇਤੂ ਰਹੇ। ਆਮ ਆਦਮੀ ਪਾਰਟੀ ਦੀ ਚੋਣ ਮੈਨੂੰ ਮੁਹਿੰਮ ਦੀ ਅਗਵਾਈ ਸ਼ੂਗਰ ਕੈਨ ਫੈਡਰੇਸ਼ਨ ਨਵੀਂ ਦਿੱਲੀ ਦੇ ਡਾਇਰਕਟਰ ਤਰਲੋਚਨ ਸਿੰਘ ਝੱਜ ਨੇ ਕੀਤੀ ਅਤੇ ਉਹਨਾਂ ਦੀ ਅਗਵਾਈ ਵਿੱਚ ਬਹੁਮਤ ਵਿੱਚ ਪੰਚਾਂ ਸਮੇਤ ਸਰਪੰਚ ਕਰਨੈਲ ਸਿੰਘ ਨੂੰ ਜਿੱਤ ਪ੍ਰਾਪਤ ਹੋਈ ਇਸ ਸਮੇਂ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਗੁਰਮਿੰਦਰ ਸਿੰਘ, ਦਰਬਾਰਾ ਸਿੰਘ, ਕੈਰੋਂ ਸਿੰਘ, ਗਿਆਨ ਸਿੰਘ, ਜੋਗਾ ਸਿੰਘ, ਸ਼ਰਨਜੀਤ ਸਿੰਘ ਝੱਜ, ਜੇਤੂ ਪੰਚ ਦਲਜੀਤ ਸਿੰਘ ਜੀਤਾ, ਭਜਨ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਸਰਪੰਚ ਕਰਨੈਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਇਹ ਜਿੱਤ ਸਮੁੱਚੇ ਪਿੰਡ ਦੀ ਜਿੱਤ ਹੈ। ਮੈਂ ਬਿਨਾਂ ਕਿਸੇ ਪੱਖਪਾਤ ਦੇ ਸਮੂਹ ਪਿੰਡ ਦੇ ਸਹਿਯੋਗ ਨਾਲ ਵਿਕਾਸ ਕਾਰਜ ਕਰਾਂਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ