ਦਵਿੰਦਰ ਸਿੰਘ ਕਹਿਲ ਦੀ ਹੂੰਝਾ ਫੇਰ ਜਿੱਤ, ਬਣੇ ਸਰਪੰਚ
ਰਾਏਕੋਟ, 15 ਅਕਤੂਬਰ (ਸੁਸ਼ੀਲ)-ਅੱਜ ਹੋਈਆਂ ਪੰਚਾਇਤੀ ਚੋਣਾਂ ਵਿਚ ਕਰੀਬੀ ਪਿੰਡ ਰੂਪਾਪਤੀ ਵਿਖੇ ਦਵਿੰਦਰ ਸਿੰਘ ਕਹਿਲ ਨੇ ਆਪਣੇ ਨੇੜਲੇ ਵਿਰੋਧੀ ਸਰਪੰਚ ਉਮੀਦਵਾਰ ਕੁਲਦੀਪ ਸਿੰਘ ਨੂੰ 285 ਵੋਟਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਹੈ। ਦਵਿੰਦਰ ਸਿੰਘ ਕਹਿਲ ਨੂੰ 334 ਵੋਟਾਂ ਪ੍ਰਾਪਤ ਹੋਈਆਂ ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨੂੰ ਸਿਰਫ 49 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਜਦਕਿ ਚਾਰ ਵੋਟਾਂ ਰੱਦ ਹੋਈਆਂ ਹਨ।