ਪਿੰਡਾਂ ਵਿਚ ਵੋਟਿੰਗ ਅਜੇ ਵੀ ਜਾਰੀ
ਮਜੀਠਾ, (ਅੰਮ੍ਰਿਤਸਰ), 15 ਅਕਤੂਬਰ (ਮਨਿੰਦਰ ਸਿੰਘ ਸੋਖੀ) - ਪੰਚਾਇਤੀ ਚੋਣਾਂ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟ ਚਾਰ ਵਜੇ ਤੱਕ ਪੋਲ ਕੀਤੀ ਜਾਣੀ ਸੀ। ਬਲਾਕ ਮਜੀਠਾ ਅਧੀਨ ਕੁਝ ਬੂਥਾਂ ’ਤੇ ਚਾਰ ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਦ ਕਿ ਜ਼ਿਆਦਾ ਪਿੰਡਾਂ ਵਿਚ ਅਜੇ ਵੀ ਪੋਲਿੰਗ ਚੱਲ ਰਹੀ ਹੈ, ਜਿਹੜੀ ਕਿ ਦੇਰ ਸ਼ਾਮ ਤੱਕ ਚੱਲਣ ਦਾ ਅਨੁਮਾਨ ਹੈ।