ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਮਲੇਰਕੋਟਲਾ ਦੇ ਪਿੰਡਾਂ 'ਚ ਉੱਡਣ ਦਸਤੇ ਪੋਲਿੰਗ ਬੂਥਾਂ'ਤੇ ਰੱਖ ਰਹੇ ਨੇ ਬਾਜ਼ ਅੱਖ
ਮਲੇਰਕੋਟਲਾ, 15 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੂਰੇ ਅਮਨ ਸ਼ਾਂਤੀ ਨਾਲ ਵੋਟਿੰਗ ਹੋ ਰਹੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਪੰਚਾਇਤੀ ਚੋਣਾਂ ਦੌਰਾਨ ਅਮਨ-ਅਮਾਨ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਉੱਡਣ ਦਸਤਿਆਂ ਦੀਆਂ ਟੀਮਾਂ ਬਣਾਈਆਂ ਹਨ, ਜੋਂ ਕਿ ਹਰੇਕ ਪਿੰਡ ਦੇ ਪੋਲਿੰਗ ਬੂਥਾਂ 'ਤੇ ਬਾਜ਼ ਅੱਖ ਰੱਖ ਰਹੀਆਂ ਹਨ। ਇਸ ਉੱਡਣ ਦਸਤੇ ਵਿਚ ਡੀ.ਐਸ.ਪੀ. ਸਤੀਸ਼ ਕੁਮਾਰ, ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ਼ ਸੀ.ਆਈ.ਏ. ਸਟਾਫ਼ ਮਾਹੋਰਨਾ ਆਪਣੀ ਟੀਮ ਸਮੇਤ ਪਿੰਡਾਂ ਅੰਦਰ ਪੈਟਰੋਲਿੰਗ ਕਰਕੇ ਪੋਲਿੰਗ ਬੂਥਾਂ 'ਤੇ ਸੁਰਿੱਖਆ ਨੂੰ ਬਰਕਰਾਰ ਰੱਖਣ ਲਈ ਪੈਨੀ ਨਜ਼ਰ ਰੱਖ ਰਹੇ ਹਨ।