ਚਾਰ ਘੰਟੇ ਬੀਤ ਜਾਣ ਤੇ ਵੀ ਕੋਟਲਾ ਪਿੰਡ ਚ ਵੋਟਿੰਗ ਨਹੀਂ ਹੋਈ ਸ਼ੁਰੂ
ਹਰਸਾ ਛੀਨਾ, 15 ਅਕਤੂਬਰ (ਕੜਿਆਲ) - ਵੋਟਰ ਸੂਚੀਆਂ ਵਿਚ ਗੜਬੜੀ ਹੋਣ ਦੇ ਦੋਸ਼ਾਂ ਹੇਠ ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਪੈਂਦੇ ਪਿੰਡ ਕੋਟਲਾ ਨਜ਼ਦੀਕ ਭਲਾ ਪਿੰਡ ਵਿਖੇ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਰੁਕੀ ਚੋਣ ਪ੍ਰਕਿਰਿਆ ਚਾਰ ਘੰਟੇ ਬੀਤ ਜਾਣ 'ਤੇ ਵੀ ਸ਼ੁਰੂ ਨਹੀ ਹੋਈ ਅਤੇ ਨਾ ਹੀ ਕੋਈ ਅਧਿਕਾਰੀ ਚੋਣ ਪ੍ਰਕਿਰਿਆ ਨੂੰ ਸ਼ੁਰੂ ਕਰਵਾਉਣ ਲਈ ਪੁੱਜਾ। ਇਸ ਕਾਰਨ ਪਿੰਡ ਵਾਸੀਆਂ ਅੰਦਰ ਵੱਡਾ ਰੋਸ ਪਾਇਆ ਜਾ ਰਿਹਾ ਹੈ।