ਜਲੰਧਰ ਵਿਚ ਸ਼ੁਰੂ ਹੋਈ ਵੋਟਿੰਗ
ਜਲੰਧਰ, 15 ਅਕਤੂਬਰ- ਜਲੰਧਰ ਵਿਚ ਪੰਚਾਇਤੀ ਚੋਣਾਂ ਲਈ 815033 ਵੋਟਰ ਹਨ, ਜੋ ਅੱਜ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਇਥੇ 1209 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਦੱਸ ਦੇਈਏ ਕਿ ਜਲੰਧਰ ਵਿਚ ਕੁੱਲ 880 ਪੰਚਾਇਤਾਂ ਹਨ, ਜਿਨ੍ਹਾਂ ਵਿਚ 695 ’ਤੇ ਵੋਟਿੰਗ ਹੋ ਰਹੀ ਹੈ ਜਦਕਿ 195 ਪੰਚਾਇਤਾਂ ਨੂੰ ਪਹਿਲਾਂ ਹੀ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ।